ਚੰਡੀਗੜ੍ਹ (ਪਾਲ) : 19 ਮਈ ਤੋਂ ਹੁਣ ਤੱਕ ਪੀ. ਜੀ. ਆਈ. 'ਚ 4 ਲੱਖ ਮਰੀਜ਼ਾਂ ਨੂੰ ਟੈਲੀ ਕੰਸਲਟੇਸ਼ਨ ਰਾਹੀਂ ਟ੍ਰੀਟ ਕਰ ਚੁੱਕਿਆ ਹੈ, ਜਦਕਿ 27,722 ਮਰੀਜ਼ਾਂ ਦੀ ਸਰਜਰੀ ਅਤੇ 30,389 ਮਰੀਜ਼ਾਂ ਦਾ ਵੱਖ-ਵੱਖ ਮਹਿਕਮਿਆਂ 'ਚ ਇਲਾਜ ਕੀਤਾ ਗਿਆ ਹੈ। ਕੋਰੋਨਾ ਇਨਫੈਕਸ਼ਨ ਨੂੰ ਦੇਖਦਿਆਂ ਹੀ ਪੀ. ਜੀ. ਆਈ. ਨੇ ਓ. ਪੀ. ਡੀ. ਸਰਵਿਸ ਬੰਦ ਕੀਤੀ ਸੀ। ਹੁਣ ਜਦੋਂ ਸਭ ਨਾਰਮਲ 'ਚ ਆ ਗਿਆ ਹੈ ਤਾਂ ਦੁਬਾਰਾ ਓ. ਪੀ. ਡੀ. ਸ਼ੁਰੂ ਕਰਨ ਦੀ ਲੈ ਕੇ ਪੀ. ਜੀ. ਆਈ. ਡਾਇਰੈਕਟਰ ਡਾ. ਜਗਤਰਾਮ ਕਹਿੰਦੇ ਹਨ ਕਿ ਉਹ ਫਿਰ ਤੋਂ ਸਰਵਿਸ ਸ਼ੁਰੂ ਕਰਨ ਨੂੰ ਲੈ ਕੇ ਤਿਆਰੀ ਕਰ ਰਹੇ ਹਾਂ। ਇਕਦਮ ਸਰਵਿਸ ਸ਼ੁਰੂ ਕਰਕੇ ਲੋਕਾਂ 'ਚ ਇਨਫੈਕਸ਼ਨ ਵਧਾਉਣਾ ਨਹੀਂ ਚਾਹੁੰਦੇ। ਅਜਿਹੇ 'ਚ ਹਰ ਛੋਟੀ ਤੋਂ ਛੋਟੀ ਚੀਜ਼ ਨੂੰ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਲਾਨਿੰਗ : 12 ਹਜ਼ਾਰ ਮਰੀਜ਼ਾਂ ਨੂੰ ਹੈਂਡਲ ਕਰਨਾ ਸੌਖਾ ਨਹੀਂ :ਪੀ. ਜੀ. ਆਈ. ਡਾਇਰੈਕਟਰ
ਨਾਨ-ਕੋਵਿਡ ਮਰੀਜ਼ ਵੀ ਸਾਡੀ ਪਹਿਲ
ਪੀ. ਜੀ. ਆਈ. ਡਾਇਰੈਕਟਰ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਦੇ ਨਾਲ ਹੀ ਦੂਜੇ ਨਾਨਕੋਵਿਡ ਮਰੀਜ਼ ਵੀ ਸਾਡੀ ਪਹਿਲ ਹਨ। ਕੋਰੋਨਾ ਤੋਂ ਪਹਿਲਾਂ ਸਾਡੀ ਇਕ ਦਿਨ ਦੀ ਓ. ਪੀ. ਡੀ. |ਚ 10 ਤੋਂ 12 ਹਜ਼ਾਰ ਮਰੀਜ਼ਾਂ ਦਾ ਗ੍ਰਾਫ਼ ਰਹਿੰਦਾ ਸੀ। ਇੰਨੀ ਵੱਡੀ ਗਿਣਤੀ |ਚ ਮਰੀਜ਼ਾਂ ਨੂੰ ਹੈਂਡਲ ਕਰਨਾ ਸੌਖਾ ਨਹੀਂ ਹੈ। ਅਸੀਂ ਨਹੀਂ ਚਾਹੁੰਦੇ ਕਿ ਜਲਦਬਾਜ਼ੀ ਵਿਚ ਲਿਆ ਗਿਆ ਕੋਈ ਫੈਸਲਾ ਗਲ਼ਤ ਸਾਬਿਤ ਹੋਵੇ। ਇਸ ਲਈ ਇਸ ਨੂੰ ਥੋੜ੍ਹਾ ਲੇਟ ਕੀਤਾ ਜਾ ਰਿਹਾ ਹੈ। ਹਾਲਾਂਕਿ ਸਰਵਿਸ ਨੂੰ ਸ਼ੁਰੂ ਕਰਨ ਨੂੰ ਲੈ ਕੇ ਪਲਾਨਿੰਗ ਕੀਤੀ ਗਈ ਹੈ। ਸਪੈਸ਼ਲ ਹੋਲਡਿੰਗ ਏਰੀਆ ਬਣਾਇਆ ਗਿਆ ਹੈ, ਤਾਂ ਕਿ ਸਮਾਜਕ ਦੂਰੀ ਆਸਾਨ ਹੋ ਸਕੇ, ਨਾਲ ਹੀ ਸਕ੍ਰੀਨਿੰਗ ਵੱਖ ਹੋ ਸਕੇ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ 'ਚ ਆਪ ਆਗੂ ਨੇ ਸਰਕਾਰ ਤੋਂ ਕੀਤੀ ਮੰਗ
2500 ਮਰੀਜ਼ ਪਹੁੰਚ ਰਹੇ ਟੈਲੀ ਕੰਸਲਟੇਸ਼ਨ ਨਾਲ
ਪੀ. ਜੀ. ਆਈ. ਨੇ ਮਰੀਜ਼ਾਂ ਲਈ ਟੈਲੀ ਕੰਸਲਟੇਸ਼ਨ ਸਰਵਿਸ ਸ਼ੁਰੂ ਕੀਤੀ ਸੀ, ਜਿਸ ਦੀ ਪ੍ਰਤੀਕਿਰਿਆ ਬਹੁਤ ਚੰਗੀ ਆ ਰਹੀ ਹੈ। ਇਸ ਨੂੰ ਦੇਖਦਿਆਂ ਹੀ ਅਸੀਂ ਕੁੱਝ ਦਿਨ ਪਹਿਲਾਂ ਰਜਿਸਟ੍ਰੇਸ਼ਨ ਦੀ ਟਾਈਮਿੰਗ ਵਧਾਈ ਹੈ। ਕੁੱਝ ਨੰਬਰ ਹੋਰ ਐਡ ਕੀਤੇ ਹਨ। ਇਕ ਦਿਨ ਦੇ ਟੈਲੀ ਕੰਸਲਟੇਸ਼ਨ ਨਾਲ 2500 ਤੱਕ ਮਰੀਜ਼ ਰਜਿਸਟ੍ਰੇਸ਼ਨ ਕਰ ਰਹੇ ਹਨ। ਉਥੇ ਹੀ ਸਾਡੀ ਐਮਰਜੈਂਸੀ ਸਰਵਿਸ ਲਗਾਤਾਰ ਜਾਰੀ ਹੈ। ਉਥੇ ਹੀ ਗਾਈਨੀ, ਰੇਡੀਓਥੈਰੇਪੀ ਅਤੇ ਆਈ. ਡਿਪਾਰਟਮੈਂਟ ਸਾਡਾ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਸਰਕਾਰੀ ਹਿਦਾਇਤਾਂ ਮੁਤਾਬਕ ਸਕੂਲ ਵਿਹੜੇ 'ਚ ਪਹੁੰਚੇ 9 ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀ
'ਸੁਖਦੇਵ ਢੀਂਡਸਾ' ਵੱਲੋਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਲੀਗਲ ਕਮੇਟੀ ਦਾ ਐਲਾਨ
NEXT STORY